ਮੈਂ ਗਿਰਵੀ ਰੱਖ ਆਇਆਂ ਹਾਂ ਉਨਾਂ ਕੋਲ ਦਿਨ ਬਹਾਰਾਂ ਦੇ
ਛੁਡਾਵਾਂਗਾ ਕਿਸੇ ਦਿਨ ਜਦੋਂ ਦਿਨ ਬਦਲਣਗੇ ਯਾਰਾਂ ਦੇਇਕੱਲਾ ਤੂੰ ਹੀ ਨਹੀਂ ਜੋ ਤਪਸ਼ ਦੇ ਅੰਦਰ ਸੁਲਗਦਾ ਹੈਂ
ਤੇਰੇ ਵਾਗੂੰ ਹੀ ਦਿਨ ਲੰਘਦੇ ਨੇ ਇੱਥੇ ਕਈ ਹਜਾਰਾਂ ਦੇ
ਇਹ ਮੁਮਕਿਨ ਹੈ ਕਿਸੇ ਦਿਨ ਬਦਲ ਜਾਵੇਗਾ ਤੇਰਾ ਚਿਹਰਾ
ਜਦੋਂ ਨਕਸ਼ੇ ਬਦਲ ਚੁੱਕੇ ਨੇ ਤੇਰੇ ਘਰ ਬਜਾਰਾਂ ਦੇ!!!